ਕੋਰੋਨਾਵਾਇਰਸ ਰੋਗ 2019 (COVID-19)

[ View information about COVID-19 in English ]

ਕੋਰੋਨਾਵਾਇਰਸ ਰੋਗ 2019 (COVID-19)

ਕੋਰੋਨਾਵਾਇਰਸ ਵਾਇਰਸਾਂ ਦਾ ਇੱਕ ਸਮੂਹ ਹੈ ਜੋ ਹਲਕੀ ਤੋਂ ਲੈ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।ਜਨਵਰੀ 2020 ਵਿੱਚ, ਇੱਕ ਨਵਾਂ ਕੋਰੋਨਾਵਾਇਰਸ ਪਾਇਆ ਗਿਆ ਸੀ।ਇਹ ਬਿਮਾਰੀ, ਜਿਸਨੂੰ COVID-19 ਕਿਹਾ ਜਾਂਦਾ ਹੈ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ।

ਨਿਊ ਯਾਰਕ ਸਿਟੀ ਵਿੱਚ ਵਿਆਪਕ ਤੌਰ ’ਤੇ COVID-19 ਦਾ ਸਮੁਦਾਇਕ ਸੰਚਾਰ ਹੋਇਆ ਹੈ, ਜਿਸਦਾ ਮਤਲਬ ਹੈ ਕਿ ਨਿਊ ਯਾਰਕ ਦੇ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਹੈ ਜਿਵੇਂ ਉਹ ਵਾਇਰਸ ਦੇ ਸੰਪਰਕ ਵਿੱਚ ਆ ਚੁੱਕੇ ਹਨ।

ਸੁਰੱਖਿਅਤ ਰਹਿਣ ਲਈ ਤੁਹਾਨੂੰ ਇਹ ਕੰਮ ਕਰਨੇ ਚਾਹੀਦੇ ਹਨ:

 • ਆਪਣੇ ਸਿਹਤ ਦੀ ਧਿਆਨ ਨਾਲ ਜਾਂਚ ਕਰੋ।
 • ਜਿੰਨਾਂ ਹੋ ਸਕੇ ਘਰ ਵਿੱਚ ਰਹੋ।
 • ਹਰ ਵਾਰ ਘੱਟੋ-ਘੱਟ 20 ਸਕਿੰਟਾਂ ਲਈ, ਸਾਬਣ ਅਤੇ ਪਾਣੀ ਨਾਲ ਨਿੱਤ ਆਪਣੇ ਹੱਥ ਧੋਵੋ।ਹੋਰ ਮੌਕਿਆਂ ’ਤੇ ਅਲਕੋਹਲ-ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।
 • ਛਿੱਕ ਆਉਣ ਜਾਂ ਖੰਘਣ ਵੇਲੇ ਆਪਣੀ ਨੱਕ ਅਤੇ ਮੂੰਹ ਨੂੰ ਟਿਸ਼ੂ ਜਾਂ ਆਸਤੀਨ ਨਾਲ ਢੱਕੋ।ਆਪਣੇ ਹੱਥਾਂ ਦੀ ਵਰਤੋਂ ਨਾ ਕਰੋ।
 • ਆਪਣੇ ਅਤੇ ਦੂਜਿਆਂ ਦੇ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਦੂਰੀ ਰੱਖੋ।
 • ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਇੱਕ ਨਕਾਬ ਪਹਿਨੋ।

ਘਰ ਵਿੱਚ ਰਹਿਣਾ COVID-19 ਦੇ ਫੈਲਣ ਦੀ ਰਫ਼ਤਾਰ ਨੂੰ ਹੌਲੀ ਕਰਨ ਵਿੱਚ ਮਦਦ ਕਰੇਗਾ ਅਤੇ ਦੂਜਿਆਂ ਨੂੰ ਬਿਮਾਰ ਹੋਣ ਅਤੇ ਮਰਨ ਤੋਂ ਬਚਾਏਗਾ।ਘਰ ਵਿੱਚ ਰਹਿਣਾ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਵੀ ਬਚਾਉਂਦਾ ਹੈ, ਜਿਨ੍ਹਾਂ ਵਿੱਚ ਉਹ ਸਿਹਤ ਸੰਭਾਲ ਪਰਦਾਤਾ ਅਤੇ ਰਿਟੇਲ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਲਈ ਕੰਮ ਨੂੰ ਜਾਰੀ ਰੱਖਣਾ ਜ਼ਰੂਰੀ ਹੈ।

ਟੈਸਟ ਕਦੋਂ ਕਰਵਾਉਣਾ ਚਾਹੀਦਾ ਹੈ

ਤੁਹਾਨੂੰ COVID-19 ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜੇਕਰ:

 • ਤੁਹਾਡੇ ਵਿੱਚ COVID-19 ਦੇ ਲੱਛਣ ਹਨ, ਭਾਵੇਂ ਤੁਹਾਡੀ ਉਮਰ, ਪੁਰਾਣੀਆਂ ਸਥਿਤੀਆਂ ਜਾਂ ਪੇਸ਼ਾ ਕੋਈ ਵੀ ਹੋਵੇ
 • ਤੁਸੀਂ ਅਜਿਹੇ ਕਿਸੇ ਵਿਅਕਤੀ ਨਾਲ ਨੇੜਲੇ ਸੰਪਰਕ ਵਿੱਚ ਆਏ ਸੀ ਜਿਸ ਵਿੱਚ COVID-19 ਦੀ ਪੁਸ਼ਟੀ ਕੀਤੀ ਗਈ ਸੀ, ਭਾਵੇਂ ਤੁਹਾਡੇ ਵਿੱਚ COVID-19 ਦੇ ਲੱਛਣ ਹਨ ਜਾਂ ਨਹੀਂ
 • ਤੁਸੀਂ ਕਿਸੇ ਇਕੱਠ ਵਾਲੀ ਰਿਹਾਇਸ਼ੀ ਸੈਟਿੰਗ (ਨਰਸਿੰਗ ਹੋਮ, ਬਸੇਰਾ ਜਾਂ ਬਾਲਗ ਦੇਖਭਾਲ ਪਰਿਸਰ) ਵਿੱਚ ਕੰਮ ਕਰਦੇ ਹੋ, ਭਾਵੇਂ ਤੁਹਾਡੇ ਵਿੱਚ ਲੱਛਣ ਹਨ ਜਾਂ ਨਹੀਂ

ਆਪਣੇ ਨੇੜੇ ਇੱਕ ਟੈਸਟਿੰਗ ਸਾਈਟ ਲੱਭੋ।

COVID-19 ਟੈਸਟਿੰਗ: ਆਮ ਸਵਾਲ (PDF, 11 ਮਈ)

ਦੇਖਭਾਲ ਕਦੋਂ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ

ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤੁਹਾਡੇ ਵਿੱਚ COVID-19 ਦੇ ਲੱਛਣ ਹਨ, ਜਾਂ ਤੁਹਾਡੇ ਅੰਦਰ COVID-19 ਦੀ ਤਸ਼ਖੀਸ ਕੀਤੀ ਗਈ ਹੈ, ਤਾਂ ਤੁਹਾਨੂੰ ਘਰ ਵਿੱਚ ਰਹਿਣਾ ਪਵੇਗਾ।ਸਿਰਫ਼ ਓਦੋਂ ਹੀ ਘਰੋਂ ਬਾਹਰ ਨਿਕਲੋ ਜਦੋਂ ਤੁਹਾਨੂੰ ਜ਼ਰੂਰੀ ਡਾਕਟਰੀ ਦੇਖਭਾਲ ਦੀ ਲੋੜ ਹੋਵੇ ਜਾਂ ਮੁੱਢਲੀਆਂ ਜ਼ਰੂਰਤਾਂ ਹੋਣ, ਜਿਵੇਂ ਕਰਿਆਨੇ ਦਾ ਸਮਾਨ, ਅਤੇ ਉਨ੍ਹਾਂਨੂੰ ਪੂਰਾ ਕਰਨ ਦਾ ਕੋਈ ਹੋਰ ਤਰੀਕਾ ਨਾ ਹੋਵੇ।

ਜੇਕਰ ਤੁਹਾਡੇ ਵਿੱਚ ਹੇਠਾਂ ਦਿੱਤੇ ਗਏ ਲੱਛਣ ਹਨ, ਤਾਂ ਇਹ ਇੱਕ ਮੈਡੀਕਲ ਐਮਰਜੈਂਸੀ ਹੈ।ਐਮਰਜੈਂਸੀ ਰੂਮ ਵਿੱਚ ਜਾਓ ਜਾਂ ਤੁਰੰਤ 911 ’ਤੇ ਕਾਲ ਕਰੋ:

 • ਸਾਹ ਲੈਣ ਵਿੱਚ ਮੁਸ਼ਕਲ
 • ਛਾਤੀ ਜਾਂ ਢਿੱਡ ਵਿੱਚ ਲਗਾਤਾਰ ਦਰਦ ਜਾਂ ਦਬਾਅ
 • ਨਵੀਂ ਉਲਝਣ ਜਾਂ ਜਾਗਦੇ ਰਹਿਣ ਵਿੱਚ ਅਸਮਰੱਥਾ
 • ਨੀਲੇ ਬੁੱਲ੍ਹ ਜਾਂ ਚਿਹਰਾ
 • ਬੋਲਣ ਵਿਚ ਮੁਸ਼ਕਲ
 • ਅਚਾਨਕ ਚਿਹਰਾ ਕੁਮਲਾਉਣਾ
 • ਚਿਹਰੇ, ਬਾਂਹ ਜਾਂ ਲੱਤ ਵਿੱਚ ਸੁੰਨਪੁਣਾ
 • ਦੌਰਾ
 • ਕੋਈ ਅਚਾਨਕ ਅਤੇ ਗੰਭੀਰ ਦਰਦ
 • ਬੇਕਾਬੂ ਖੂਨ ਵਗਣਾ
 • ਗੰਭੀਰ ਜਾਂ ਲਗਾਤਾਰ ਉਲਟੀਆਂ ਜਾਂ ਦਸਤ

ਇਹ ਪੂਰੀ ਸੂਚੀ ਨਹੀਂ ਹੈ।

ਜਦੋਂ ਬਹੁਤ ਸਾਰੇ ਲੋਕ COVID-19 ਲਈ ਦੇਖਭਾਲ ਪ੍ਰਾਪਤ ਕਰ ਰਹੇ ਹਨ ਤਾਂ ਤੁਸੀਂ ਹਸਪਤਾਲ ਜਾਂ ਡਾਕਟਰ ਦੇ ਕਲੀਨਿਕ ਵਿੱਚ ਜਾਣ ਬਾਰੇ ਫ਼ਿਕਰਮੰਦ ਹੋ ਸਕਦੇ ਹੋ।ਹਾਲਾਂਕਿ, ਤੁਹਾਡੇ ਵਿੱਚ ਉੱਪਰ ਦੱਸੇ ਗਏ ਲੱਛਣ ਦਿਖਾਈ ਦੇਣ ’ਤੇ ਦੇਖਭਾਲ ਵਿੱਚ ਦੇਰੀ ਕਰਨਾ ਗੰਭੀਰ ਪੇਚੀਦਗੀਆਂ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਜੇਕਰ ਤੁਹਾਡੇ ਲੱਛਣ ਗੰਭੀਰ ਹਨ, ਪਰ ਕੋਈ ਐਮਰਜੈਂਸੀ ਨਹੀਂ ਹੈ, ਤਾਂ ਤੁਰੰਤ ਆਪਣੇ ਸਿਹਤ ਸੰਭਾਲ ਪਰਦਾਤਾ ਨੂੰ ਕਾਲ ਕਰੋ।ਕਈ ਪਰਦਾਤਾ ਫ਼ੋਨ ’ਤੇ ਜਾਂ ਟੈਲੀਮੈਡੀਸਿਨ ਵਿਜ਼ਿਟਸ ਰਾਹੀਂ ਤੁਹਾਡੀ ਮਦਦ ਕਰ ਸਕਦੇ ਹਨ।

ਜੇਕਰ ਤੁਹਾਨੂੰ ਇੱਕ ਸਿਹਤ ਸੰਭਾਲ ਪਰਦਾਤਾ ਦੀ ਲੋੜ ਹੈ, ਤਾਂ 844-692-4692 ਜਾਂ 311 ’ਤੇ NYC Health + Hospitals ਨਾਲ ਸੰਪਰਕ ਕਰੋ।ਤੁਸੀਂ ਇਮੀਗ੍ਰੇਸ਼ਨ ਸਥਿਤੀ ਜਾਂ ਭੁਗਤਾਨ ਕਰਨ ਦੀ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਦੇਖਭਾਲ ਪ੍ਰਾਪਤ ਕਰ ਸਕਦੇ ਹੋ।NYC Health + Hospitals ਜਾਂ ਸਮੁਦਾਇਕ ਸਿਹਤ ਕੇਂਦਰ ਤੁਹਾਨੂੰ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਬਾਰੇ ਨਹੀਂ ਪੁੱਛਣਗੇ, ਅਤੇ ਉਹ ਕਿਸੇ ਵੀ ਵਿਅਕਤੀ ਜਾਂ ਸੰਗਠਨ ਨਾਲ ਮਰੀਜ਼ ਦੀ ਜਾਣਕਾਰੀ ਸਾਂਝੀ ਨਹੀਂ ਕਰਦੇ — ਜਦੋਂ ਤੱਕ ਮਰੀਜ਼ ਦੁਆਰਾ ਅਧਿਕਾਰਤ ਨਹੀਂ ਕੀਤਾ ਜਾਂਦਾ।

ਬੱਚਿਆਂ ਵਿੱਚ ਮਲਟੀਸਿਸਟਮ ਇਨਫਲੈਮੇਟਰੀ ਸਿੰਡਰੋਮ

ਬੱਚਿਆਂ ਵਿੱਚ ਮਲਟੀਸਿਸਟਮ ਇਨਫਲੈਮੇਟਰੀ ਸਿੰਡਰੋਮ (MIS-C) COVID-19 ਨਾਲ ਜੁੜੀ ਇੱਕ ਹੋਰ ਸਿਹਤ ਸਥਿਤੀ ਹੈ ਜੋ NYC ਅਤੇ ਕਈ ਹੋਰ ਥਾਂਵਾਂ ’ਤੇ ਬੱਚਿਆਂ ਵਿੱਚ ਦਿਖਾਈ ਦੇ ਰਹੀ ਹੈ।ਇਸ ਸਿੰਡਰੋਮ ਨੂੰ ਪਹਿਲਾਂ ਪੀਡੀਐਟ੍ਰਿਕ ਮਲਟੀਸਿਸਟਮ ਇਨਫਲੈਮੇਟਰੀ ਸਿੰਡਰੋਮ, ਜਾਂ PMIS, ਕਿਹਾ ਜਾਂਦਾ ਸੀ।

MIS-C ਕਾਵਾਸਾਕੀ ਬਿਮਾਰੀ ਅਤੇ ਟੌਕਸਿਕ ਸ਼ੌਕ ਸਿੰਡਰੋਮ ਵਰਗੀਆਂ ਦੂਜੀਆਂ ਗੰਭੀਰ ਸੋਜਸ਼ਕਾਰੀ ਸਥਿਤੀਆਂ ਵਾਂਗ ਹੀ ਹੈ।MIS-C ਵਾਲੇ ਬੱਚਿਆਂ ਨੂੰ ਦਿਲ ਅਤੇ ਹੋਰ ਅੰਗਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਉਨ੍ਹਾਂਨੂੰ ਹਸਪਤਾਲ ਵਿੱਚ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ।

ਹਾਲੀਆ ਮਾਰਗ ਦਰਸ਼ਨ

ਬਿਮਾਰ ਹੋਣ ’ਤੇ ਲੱਛਣ ਅਤੇ ਓਦੋਂ ਕੀ ਕਰਨਾ ਚਾਹੀਦਾ ਹੈ

COVID-19 ਵਾਲੇ ਲੋਕਾਂ ਨੇ ਵਿਆਪਕ ਲੱਛਣਾਂ ਬਾਰੇ ਦੱਸਿਆ ਹੈ।ਵਾਇਰਸ ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਦੋ ਤੋਂ ਲੈ ਕੇ 14 ਦਿਨਾਂ ਦੇ ਅੰਦਰ ਲੱਛਣ ਦਿਖਾਈ ਦੇ ਸਕਦੇ ਹਨ ਅਤੇ ਆਮ ਤੌਰ ’ਤੇ ਇਨ੍ਹਾਂ ਵਿੱਚ ਸ਼ਾਮਲ ਹਨ:

 • ਖੰਘ
 • ਸਾਹ ਦੀ ਕਮੀ ਜਾਂ ਸਾਹ ਲੈਣ ਵਿੱਚ ਮੁਸ਼ਕਲ
 • ਬੁਖਾਰ
 • ਕੰਬਣੀ
 • ਮਾਸਪੇਸ਼ੀਆਂ ਵਿੱਚ ਦਰਦ
 • ਗਲੇ ਵਿੱਚ ਖਰਾਸ਼
 • ਸੁਆਦ ਜਾਂ ਗੰਧ ਨੂੰ ਨਾ ਪਛਾਣ ਪਾਉਣਾ

ਇਸ ਸੂਚੀ ਵਿੱਚ ਸਭ ਕੁਝ ਸ਼ਾਮਿਲ ਨਹੀਂ ਹੈ।ਹੋਰ ਵਿਰਲੇ ਲੱਛਣ ਦੱਸੇ ਗਏ ਹਨ, ਜਿਨ੍ਹਾਂ ਵਿੱਚ ਗੈਸਟਰੋਇਨਟੇਸਟਾਈਨਲ ਲੱਛਣ ਜਿਵੇਂ ਮਤਲੀ, ਉਲਟੀ ਜਾਂ ਦਸਤ ਸ਼ਾਮਲ ਹਨ।ਬਜ਼ੁਰਗ ਬਾਲਗ ਲੋਕ ਘਬਰਾਹਟ ਜਾਂ ਦਿਸ਼ਾਹੀਨਤਾ ਵਿਖਾ ਸਕਦੇ ਹਨ ਅਤੇ ਵਾਰ-ਵਾਰ ਡਿੱਗ ਸਕਦੇ ਹਨ।

COVID-19 ਵਾਲੇ ਜ਼ਿਆਦਾਤਰ ਲੋਕਾਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਲੱਛਣ ਹੁੰਦੇ ਹਨ ਅਤੇ ਉਹ ਆਪਣੇ ਆਪ ਠੀਕ ਹੋ ਜਾਂਦੇ ਹਨ।ਆਮ ਤੌਰ ’ਤੇ ਇੰਝ ਘੱਟ ਹੁੰਦਾ ਹੈ, ਪਰ COVID-19 ਕਰਕੇ ਨਮੂਨੀਆ, ਹੋਰ ਗੰਭੀਰ ਪੇਚੀਦਗੀਆਂ, ਹਸਪਤਾਲ ਵਿੱਚ ਦਾਖਲਾ ਅਤੇ ਮੌਤ ਹੋ ਸਕਦੀ ਹੈ।

ਜੇਕਰ ਤੁਹਾਨੂੰ ਲੱਛਣ ਹਨ

 • ਗੰਭੀਰ ਲੱਛਣ:ਜੇਕਰ ਤੁਹਾਨੂੰ ਉੱਪਰ ਦੱਸੇ ਗਏ ਲੱਛਣ ਹਨ ਤਾਂ ਤੁਹਾਨੂੰ ਕਿਸੇ ਐਮਰਜੈਂਸੀ ਰੂਮ ਵਿੱਚ ਜਾਣਾ ਚਾਹੀਦਾ ਹੈ ਜਾਂ ਤੁਰੰਤ 911 ’ਤੇ ਕਾਲ ਕਰਨੀ ਚਾਹੀਦੀ ਹੈ।
 • ਬੁਨਿਆਦੀ ਸਥਿਤੀਆਂ ਨਾਲ ਹਲਕੇ ਤੋਂ ਦਰਮਿਆਨੇ ਲੱਛਣ:ਜੇਕਰ ਤੁਹਾਡੇ ਵਿੱਚ ਲੱਛਣ ਹਨ ਅਤੇ ਤੁਹਾਡੀ ਉਮਰ 50 ਸਾਲ ਅਤੇ ਉਸਤੋਂ ਵੱਧ ਹੈ ਜਾਂ ਬੁਨਿਆਦੀ ਸਥਿਤੀਆਂ ਹਨ, ਜਿਵੇਂ ਫੇਫੜੇ ਦੀ ਬਿਮਾਰੀ, ਦਮਾ, ਦਿਲ ਦੀ ਬਿਮਾਰੀ ਜਾਂ ਕੈਂਸਰ, ਤਾਂ ਤੁਹਾਨੂੰ ਆਪਣੇ ਸਿਹਤ ਸੰਭਾਲ ਪਰਦਾਤਾ ਨੂੰ ਕਾਲ ਕਰਨਾ ਚਾਹੀਦਾ ਹੈ।ਜੇਕਰ ਤੁਹਾਡੇ ਵਿੱਚ ਲੱਛਣ ਹਨ ਅਤੇ ਤਿੰਨ ਤੋਂ ਚਾਰ ਦਿਨਾਂ ਵਿੱਚ ਬਿਹਤਰ ਮਹਿਸੂਸ ਨਹੀਂ ਕਰਦੇ ਓਦੋਂ ਵੀ ਤੁਹਾਨੂੰ ਆਪਣੇ ਪਰਦਾਤਾ ਨੂੰ ਕਾਲ ਕਰਨਾ ਚਾਹੀਦਾ ਹੈ।
 • ਬੁਨਿਆਦੀ ਸਥਿਤੀਆਂ ਤੋਂ ਬਿਨਾਂ ਹਲਕੇ ਤੋਂ ਦਰਮਿਆਨੇ ਲੱਛਣ:ਜਿੰਨਾ ਹੋ ਸਕੇ ਘਰ ਵਿੱਚ ਰਹੋ ਅਤੇ ਆਪਣੇ ਪਰਦਾਤਾ ਨਾਲ ਸੰਪਰਕ ਨਾ ਕਰੋ।ਆਪਣੇ ਘਰ ਵਿੱਚ ਦੂਜਿਆਂ ਦੀ ਰੱਖਿਆ ਕਰਨ ਲਈ, ਦੂਜਿਆਂ ਤੋਂ 6 ਫੁੱਟ ਦੂਰ ਰਹੋ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ ਸਾਰੀਆਂ ਸਤਹਾਂ ਨੂੰ ਸਾਫ਼ ਅਤੇ ਰੋਗਾਣੂ ਮੁਕਤ ਕਰੋ।ਅਕਸਰ ਆਪਣੇ ਹੱਥ ਧੋਵੋ ਅਤੇ ਫਰਨੀਚਰ, ਭਾਂਡੇ ਜਾਂ ਕੋਈ ਹੋਰ ਚੀਜ਼ ਸਾਂਝੀ ਨਾ ਕਰੋ।

ਜਦੋਂ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ

ਤੁਸੀਂ ਜ਼ਰੂਰੀ ਕੰਮਾਂ ਲਈ ਓਦੋਂ ਆਪਣੇ ਘਰੋਂ ਬਾਹਰ ਜਾ ਸਕਦੇ ਹੋ ਜਦੋਂ ਹੇਠਾਂ ਦਿੱਤੇ ਸਭ ਸਹੀ ਹੋਣ:

 • ਤੁਹਾਡੇ ਲੱਛਣ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ ਸੱਤ ਦਿਨ ਹੋ ਚੁੱਕੇ ਹਨ।
 • ਤੁਹਾਨੂੰ ਕਦੇ ਵੀ ਬੁਖਾਰ ਨਹੀਂ ਹੋਇਆ ਸੀ ਜਾਂ ਪਿਛਲੇ ਤਿੰਨ ਦਿਨਾਂ ਵਿੱਚ ਬੁਖਾਰ-ਘਟਾਉਣ ਵਾਲੀਆਂ ਦਵਾਈਆਂ, ਜਿਵੇਂ Tylenol® ਜਾਂ ਆਈਬਿਊਪ੍ਰੋਫਿਨ, ਦੀ ਵਰਤੋਂ ਤੋਂ ਬਿਨਾਂ ਤੁਹਾਨੂੰ ਬੁਖਾਰ ਨਹੀਂ ਹੋਇਆ ਹੈ।
 • ਤੁਹਾਡੀ ਸਮੁੱਚੀ ਬਿਮਾਰੀ ਵਿੱਚ ਸੁਧਾਰ ਹੋਇਆ ਹੈ।

ਗੰਭੀਰ ਬਿਮਾਰੀ ਦੇ ਵਾਧੂ ਜੋਖਮ ਵਾਲੇ ਲੋਕ

ਉਹ ਲੋਕ ਜਿਨ੍ਹਾਂਨੂੰ COVID-19 ਤੋਂ ਗੰਭੀਰ ਬਿਮਾਰੀ ਹੋਣ ਦਾ ਵਾਧੂ ਜੋਖਮ ਹੈ, ਉਹ 50 ਸਾਲ ਅਤੇ ਉਸਤੋਂ ਵੱਧ ਉਮਰ ਦੇ ਬਾਲਗ (65 ਸਾਲ ਜਾਂ ਉਸਤੋਂ ਵੱਧ ਉਮਰ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਜੋਖਮ ਹੈ), ਅਤੇ ਉਹ ਲੋਕ ਹਨ ਜਿਨ੍ਹਾਂ ਦੀਆਂ ਪੁਰਾਣੀਆਂ ਸਿਹਤ-ਸੰਬੰਧੀ ਤਕਲੀਫ਼ਾਂ ਹਨ, ਜਿਵੇਂ:

 • ਫੇਫੜੇ ਦੀ ਬਿਮਾਰੀ
 • ਦਰਮਿਆਨੇ ਤੋਂ ਗੰਭੀਰ ਦਮਾ
 • ਦਿਲ ਦੀ ਬਿਮਾਰੀ
 • ਕਮਜ਼ੋਰ ਇਮਿਊਨ ਸਿਸਟਮ
 • ਮੋਟਾਪਾ
 • ਡਾਇਬਿਟੀਜ਼
 • ਗੁਰਦੇ ਦੀ ਬਿਮਾਰੀ
 • ਜਿਗਰ ਦੀ ਬਿਮਾਰੀ
 • ਕੈਂਸਰ

ਜੇਕਰ ਤੁਹਾਨੂੰ ਗੰਭੀਰ ਬਿਮਾਰੀ ਹੋਣ ਦਾ ਵਾਧੂ ਜੋਖਮ ਹੈ, ਤਾਂ ਤੁਹਾਨੂੰ ਇਹ ਕੰਮ ਕਰਨੇ ਚਾਹੀਦੇ ਹਨ:

 • ਉਨ੍ਹਾਂ ਦਵਾਈਆਂ ਦੀ ਸੂਚੀ ਬਣਾਓ ਜੋ ਤੁਸੀਂ ਬਾਕਾਇਦਾ ਲੈਂਦੇ ਹੋ।ਆਪਣੇ ਸਿਹਤ ਸੰਭਾਲ ਪਰਦਾਤਾ ਨੂੰ ਲੋੜੀਂਦੀਆਂ ਦਵਾਈਆਂ ਦੀ 90-ਦਿਨਾਂ ਦੀ ਸਪਲਾਈ ਦੇਣ ਲਈ ਕਹੋ।
 • ਆਪਣੇ ਪਰਦਾਤਾ ਨੂੰ ਨਿਊਮੋਕੋਕਲ ਟੀਕਿਆਂ ਬਾਰੇ ਪੁੱਛੋ।COVID-19 ਤੋਂ ਬਚਾਅ ਲਈ ਕੋਈ ਟੀਕਾ ਨਹੀਂ ਹੈ, ਪਰ ਹੋਰ ਟੀਕਿਆਂ ਬਾਰੇ ਜਾਣੂ ਰਹਿਣਾ ਤੁਹਾਡੀ ਸਮੁੱਚੀ ਸਿਹਤ ਲਈ ਜ਼ਰੂਰੀ ਹੈ।
 • ਉਨ੍ਹਾਂ ਲੋਕਾਂ ਜਾਂ ਸਮੁਾਇਕ ਸਮੂਹਾਂ ਦੀ ਪਛਾਣ ਕਰੋ ਜੋ ਲੋੜ ਪੈਣ ’ਤੇ ਤੁਹਾਡੀ ਮਦਦ ਕਰ ਸਕਦੇ ਹਨ।

“COVID-19-ਵਿਰੋਧੀ” ਉਤਪਾਦ ਅਤੇ ਦਵਾਈਆਂ

ਜਦੋਂ ਤੱਕ ਕਿਸੇ ਸਿਹਤ ਸੰਭਾਲ ਪਰਦਾਤਾ ਵੱਲੋਂ ਮਨਜ਼ੂਰੀ ਨਾ ਦਿੱਤੀ ਜਾਵੇ ਓਦੋਂ ਤੱਕ “COVID-19-ਵਿਰੋਧੀ” ਦੇ ਤੌਰ ’ਤੇ ਪ੍ਰਚਾਰ ਕੀਤੇ ਗਏ ਉਤਪਾਦਾਂ ਜਾਂ ਦਵਾਈਆਂ ਦੀ ਵਰਤੋਂ ਨਾ ਕਰੋ।ਇਹ ਖ਼ਤਰਨਾਕ ਅਤੇ ਘਾਤਕ ਹੋ ਸਕਦੇ ਹਨ।ਖ਼ਤਰਨਾਕ ਉਤਪਾਦਾਂ ਵਿੱਚ ਘਰੇਲੂ ਕੀਟਾਣੂਨਾਸ਼ਕ, ਜਿਵੇਂ ਬਲੀਚ ਅਤੇ Lysol®, ਸ਼ਾਮਲ ਹਨ ਜੋ ਤੁਹਾਡੇ ਸਰੀਰ ਵਿੱਚ ਪਾਏ ਜਾਣ ਜਾਂ ਟੀਕਾ ਲਗਾਉਣ ’ਤੇ ਜ਼ਹਿਰੀਲੇ ਹੋ ਸਕਦੇ ਹਨ।

ਜ਼ਹਿਰ ਨਿਯੰਤਰਣ ਕੇਂਦਰ ਉਤਪਾਦਾਂ, ਦਵਾਈਆਂ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦੀ ਸੁਰੱਖਿਅਤ ਵਰਤੋਂ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ।ਇਹ 24/7 ਉਪਲਬਧ ਹੈ ਅਤੇ ਇਸ ਵਿੱਚ 150 ਤੋਂ ਵੱਧ ਭਾਸ਼ਾਵਾਂ ਵਿੱਚ ਤਰਜਮਾ ਸੇਵਾਵਾਂ ਮੌਜੂਦ ਹਨ।ਸਾਰੀਆਂ ਕਾਲਾਂ ਮੁਫ਼ਤ ਅਤੇ ਗੁਪਤ ਹਨ। 212-764-7667 ’ਤੇ ਕਾਲ ਕਰੋ।

ਨਜਿੱਠਣਾ ਅਤੇ ਭਾਵਾਤਮਕ ਸਲਾਮਤੀ

COVID-19 ਜਿਹੀ ਛੂਤ ਦੀ ਬਿਮਾਰੀ ਦਾ ਫੈਲਣਾ ਤੁਹਾਡੇ, ਤੁਹਾਡੇ ਅਜ਼ੀਜ਼ਾਂ ਅਤੇ ਤੁਹਾਡੇ ਦੋਸਤਾਂ ਲਈ ਤਣਾਅਪੂਰਨ ਹੋ ਸਕਦਾ ਹੈ।ਬੇਦਿਲ, ਉਦਾਸ, ਚਿੰਤਤ ਅਤੇ ਡਰੇ ਹੋਏ ਮਹਿਸੂਸ ਕਰਨਾ ਸੁਭਾਵਕ ਹੈ।ਤੁਸੀਂ ਘਬਰਾਹਟ ਦੇ ਹੋਰ ਲੱਛਣਾਂ, ਜਿਵੇਂ ਸੌਣ ਵਿੱਚ ਮੁਸ਼ਕਲ, ਦਾ ਅਨੁਭਵ ਵੀ ਕਰ ਸਕਦੇ ਹੋ।

ਤੁਹਾਡੇ ਤਣਾਅ ਨੂੰ ਘਟਾਉਣ ਅਤੇ ਸਥਿਤੀ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ:

ਵਿਤਕਰਾ ਅਤੇ ਪਰੇਸ਼ਾਨ ਕਰਨਾ

ਜੇਕਰ ਤੁਹਾਡੀ ਨਸਲ, ਮੂਲ ਦੇਸ਼ ਜਾਂ ਹੋਰ ਪਛਾਣਾਂ ਕਰਕੇ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ 311'ਤੇ ਕਾਲ ਕਰੋ ਜਾਂ ਆਨਲਾਈਨ ਸ਼ਿਕਾਇਤ ਦਰਜ ਕਰੋ

ਵਾਧੂ ਵਸੀਲੇ